ਭਾਸ਼ਾ ਬਦਲੋ
×
ਸਮੱਗਰੀ
ਪੰਜਾਬੀ – ਕੁਮਾਓਨੀ
ਦੋ ਦੋਸਤਾਂ ਦੀ ਗੱਲਬਾਤ
  • ਹਰੀਸ਼ - ਸਤਿ ਸ਼੍ਰੀ ਅਕਾਲ ਪਾਂਡੇ ਜੀ ।
    ਨਮਸਕਾਰ ਪਾਂਡੇ ਜਯੂ ।
  • ਪਾਂਡੇ ਜੀ – ਸਤਿ ਸ਼੍ਰੀ ਅਕਾਲ ਵੀਰ ਜੀ ।
    ਨਮਸਕਾਰ ਹੋ ਹਰੀਸ਼ ਭਾਈ ।
  • ਹਰੀਸ਼ - ਹੋਰ ਕੀ ਹਾਲਚਾਲ ਹੈ, ਕੋਈਨਅਵੀਂ ਤਾਜੀ ।
    ਔਰ ਕਸ ਛਨ ਹਾਲਚਾਲ, ਨਈ ਤਾਜਿ ਕੇ ਛ ।
  • ਪਾਂਡੇ ਜੀ - ਮੈਂ ਠੀਕ ਹਾਂ ਯਾਰ । ਸਾਰੀਆਂ ਰੁੱਤਾਂ ਵਿੱਚ ਮੈਂ ਚੜਦੀ ਕਲਾਂ ਵਿੱਚ ਹਾਂ, ਸਭ ਕੁਝ ਇੱਕੋ ਜਿਹਾ ਹੈ ।
    ਠੀਕੈ ਛੁਂ ਯਾਰ । ਸੌਣਂ ਸੁਖਿਯਨ ਨੈ ਭਦੋ ਹਰਿ, ਸਬ ਏੱਕੈ ਜਸ ਛ ।
  • ਹਰੀਸ਼ - ਅੱਜ ਅਸੀਂ ਬਹੁਤ ਦਿਨਾਂ ਬਾਅਦ ਮਿਲ ਰਹੇ ਹਾਂ ।
    ਆਜ ਭੌਤ ਦਿਨੋਂ ਮੇਂ ਮੁਲਾਕਾਤ ਹੁਂਣੈਂ ।
  • ਪਾਂਡੇ ਜੀ - ਸਹੀ ਕਿਹਾ ਯਾਰ, ਕੰਮ ਤੋਂ ਵਿਹਲ ਨਹੀਂ ਮਿਲਦੀ ।
    ਯਸੈ ਭੈ ਯਾਰ, ਫੁਰਸਤੈ ਨਿ ਮਿਲਨਿ ਨੌਕਰੀ ਬਟਿ ।
  • ਹਰੀਸ਼ - ਗੱਲ ਤਾਂ ਤੁਸੀਂ ਸਹੀ ਕਹਿ ਰਹੇ ਹੋ ।
    ਬਾਤ ਤ ਤੁਮ ਸਹੀ ਕੂਂਣੌਂਛਾ ।
  • ਪਾਂਡੇ ਜੀ - ਤੂੰ ਸੁਣਾ, ਕਿੱਥੇ ਜਾ ਰਿਹਾ ਹੈ ।
    ਤੁ ਸੁਂਣਾ, ਕਾਂਹੁਂ ਹੈਰੈ ਦੌੜ ।
  • ਹਰੀਸ਼ - ਤੁਹਾਡੇ ਕੋਲ ਹੀ ਆਈਆ ਹਾਂ । ਕਿੰਨੇ ਦਿਨਾਂ ਤੋਂ ਤੁਹਾਨੂੰ ਵੇਖੀਖਾ ਹੀ ਨਹੀਂ ।
    ਤੁਮਾਰੈ ਪਾਸ ਅਯੂਂ । ਕਤੁ ਦਿਨ ਬਟਿ ਦਰਸ਼ਨੈ ਹੁਣੌਂ ਛਿ ਤੁਮਾਰ ।
  • ਪਾਂਡੇ ਜੀ - ਮੈਂ ਵੀ ਇਹੋ ਸੋਚ ਰਿਹਾ ਸੀ ਤੈਨੂੰ ਆ ਕੇ ਮਿਲਾਂ, ਪਰ ਤੂੰ ਹੀ ਆ ਗਿਆ ।
    ਸੋਚਣ ਤ ਮੈਂਲੈ ਲਾਗਿ ਰੈ ਛਯੁਂ ਯਾਰ ਕਿ ਤਯਾਰ ਪਾਸ ਊਂਨ ਕੈਬੇਰ, ਤੁਈ ਜੈ ਏਗੋਛੈ।
  • ਹਰੀਸ਼ - ਇੱਕੋ ਗੱਲ ਹੈ, ਮਾਇਂ ਆਈਆ ਹਾਂ ਜਾਂ ਤੁਸੀਂ ਆਉਂਦੇ ਹੋ । ਮਤਲਬ ਤਾਂ ਮਿਲਣ ਦਾ ਹੈ, ਤੇ ਉਹ ਹੋ ਗਿਆ ।
    ਏੱਕੈ ਬਾਤ ਭੈ, ਮੈਂ ਏਯੂਂ ਭਲੈ ਤੁਮ ਊਂਨਾ ਭਲੈ । ਭੇਟ ਹੁਂਣ ਦਗੈ ਮਤਲਬ ਭੈ, ਹੈਗੇ ।
  • ਪਾਂਡੇ ਜੀ - ਆ ਫਿਰ ਅੰਦਰ ਆ, ਅੰਦਰ ਆ ਕੇ ਬੈਠ । ਚਾਰੂ ਜਰਾ ਪਾਣੀ ਤਾਂ ਲਿਆ ।
    ਆ ਪੈ ਆ ਭਿਤਰੇ ਕੈ, ਭਿਤਰੇ ਬੈਠ । ਅਰੇ ਚਾਰੂ ਜਰਾ ਪਾਂਣਿ ਲਯਾ ਧਂ ਰੇ ।
  • ਪਾਂਡੇ ਜੀ - ਲੈ ਯਾਰ ਪਾਣੀ ਪੀ ਪਹਿਲਾਂ, ਗਰਮਿਆਂ ਦੇ ਦਿਨ ਹਨ, ਪਿਆਸ ਲੱਗਦੀ ਹੋਵੇਗੀ ।
    ਲੇ ਯਾਰ ਪਾ&ਣਿ ਤ ਪੇ ਪੈਲਿ, ਗਰਮੀਨਾਂ ਦਿਨ ਛਨ, ਪਯਾਸ ਲਾਗਿ ਰੈ ਹੁਨੈਲਿ ।
  • ਹਰੀਸ਼ - ਹਾਂ ਬੇਟਾ ਪਾਣੀ ਪਿਲਾ ਪਹਿਲਾਂ । ਫ੍ਰਿਜ ਦਾ ਦੇ ਨਹੀਂ ਹੈ ਕਿਤੇ ।
    ਹੋਯ ਚਯਾਲਾ ਪਾਂਣਿ ਪੇਵਾ ਪੈਲਿ । ਫ੍ਰਿਜੌਕ ਯ ਨਹਾਂ ਕੇਂ ।
  • ਚਾਰੂ - ਨਹੀਂ ਨਹੀਂ ਚਾਚਾ, ਘੜੇ ਦਾ ਪਾਣੀ ਹੈ, ਅਸੀਂ ਵੀ ਘੜੇ ਦਾ ਹੀ ਪਣੀ ਪੀਂਦੇ ਹਾਂ ।
    ਨੈ ਨੈ ਕਕਾ, ਘੜੌਕ ਪਾਂਣਿ ਛ, ਹਮ ਲੈ ਘੜੈਕੈ ਪਾਂਣਿ ਪਿਨੂਂ ।
  • ਹਰੀਸ਼ - ਬਸ ਹੋ ਗਿਆ ਬੇਟਾ । ਜਰਾ ਇਹ ਪੱਖਾ ਤੇਜ ਕਰ ਦਵੀਂ ਯਾਰ ।
    ਬਸ ਹੈਗੇ ਚਯਾਲਾ । ਜਤਾ ਤੈ ਪਂਖ ਤੇਜ ਕਰ ਦਿਯੈ ਯਾਰ ।
  • ਪਾਂਡੇ ਜੀ - ਅਰੇ ਚਾਰੂ ਆਪਣੀ ਮਾਂ ਨੂੰ ਅੰਦਰ ਬੋਲ ਚਾਹ ਵੀ ਬਣਾ ਲਵੋ । ਹੋਰ ਸੁਣਾ ਭਾਈ ।
    ਅਰੇ ਚਾਰੂ ਜਰਾ ਚਹਾ ਲੈ ਬੜਾ ਕੌ ਧਂ ਭਿਤਰ ਅੱਪਿਣਂ ਇਜ ਧਂ । ਔਰ ਸੁਣਾਂ ਹੋ ।
  • ਹਰੀਸ਼ - ਅਸਲ ਵਿੱਚ ਮੈਂ ਤੁਹਾਡੇ ਕੋਲੋਂ ਇੱਕ ਸਲਾਹ ਲੈਣੀ ਸੀ ਪਾਂਡੇ ਜੀ, ਕਿਉਂਕਿ ਤੁਸੀਂ ਵੱਡੇ ਹੋ ।
    ਅਸਲ ਮੇਂ ਤੁਮਨ ਧਂ ਏਕ ਰਾਯ ਲਿਣਿ ਛਿ ਮਕਂ ਪਾਂਡੇ ਜਯੁ, ਕਿਲੈ ਕਿ ਤੁਮ ਠੁਲ ਭਯਾ ।
  • ਪਾਂਡੇ ਜੀ - ਅਰੇ ਵੱਢਾ ਕੁਝ ਨਹੀਂ ਹੁੰਦਾ, ਹਾਂ ਜੇਕਰ ਗੱਲ ਮੇਰੀ ਸਮਝ ਵਿੱਚ ਆਵੇਗੀ ਤਾਂ ਜਰੂਰ ਸਹੀ ਸਹੀ ਦੱਸਾਂਗਾ ।
    ਅਰੇ ਠੁਲ ਹੁਲ ਕੇ ਨੈ, ਹਾਂ ਮੇਰਿ ਸਮਝ ਮੇਂ ਆਲਿ ਬਾਤ ਤ ਜਰੂਰ ਸਹੀ ਸਹੀ ਬਤੂਂਨ ।
  • ਹਰੀਸ਼ - ਤੁਸੀਂ ਮਾਣਸੀ ਦੇ ਗਿਰੀਸ਼ ਜੀ ਨੂੰ ਜਾਣਦੇ ਹੋ, ਮੈਂ ਉਹਣਾਂ ਦੀ ਹੀ ਧੀ ਬਾਰੇ ਪੁਛਣਾ ਸੀ ।
    ਤੁਮ ਮਾਂਸਿਕ ਗਿਰੀਸ਼ ਜਯੂ ਕਂ ਤ ਜਾਂਣਨੈ ਛਾ, ਓਨਰੀ ਚੇਲਿਕ ਬਾਰ ਮੇਂ ਪੁਛਣ ਛਿ ।
  • ਪਾਂਡੇ ਜੀ - ਕੌਣ ਗਿਰੀਸ਼, ਰੇਬਾਧਰ ਜੀ ਦਾ ਪੁੱਤਰ । ਹਾਂ ਉਹਣਾ ਦੇ ਪਰਿਵਾਰ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ।
    ਕੋ ਗਿਰੀਸ਼, ਰੇਬਾਧਰ ਜਯੂਕ ਕਯੋਲ ਹੋਏ ਓਨਾਰ ਪਰਿਵਾਰ ਕਂ ਭਲੀਕੈ ਜਾਂਣੁਂ ।
  • ਪਾਂਡੇ ਜੀ - ਅਰੇਯਾਰ ਉਹਣਾਂ ਦੀ ਧੀ ਬਸਂਤੀ ਤਾਂ ਲੱਖਾਂ ਵਿੱਚ ਇੱਕ ਹੈ, ਉਹ ਤਾਂ ਬਸ ਸੋਨਾ ਹੈ ।
    ਅਰੇ ਯਾਰ ਓਨੈਰਿ ਚੇਲਿ ਬਸੰਤੀ ਤ ਲਾਖਨ ਮੇਂ ਏਕ ਛ, ਸੁਨ ਸਮਝੌ ਸੁਨ ਓਕਂ ।
  • ਹਰੀਸ਼ - ਉੱਸੇ ਲਈ ਪੁਛਣਾ ਸੀ ਮੈਂ । ਅਪਣੇ ਵੱਡੇ ਮੁੰਡੇ ਚੰਦਨ ਲਈ । ਉਹ ਉਹਦੇ ਲਈ ਕਿਵੇਂ ਰਹੇਗੀ ?
    ਵੀਕੈ ਲਿਜਿ ਪੁਛਣ ਛਿ ਮਕਂ । ਅਪਣ ਠੁਲ ਚਯਾਲ ਚੰਦਨਾਂਕ ਲਿਜਿ । ਕਿਸ ਰੌਲਿ ਓ ?
  • ਪਾਂਡੇ ਜੀ - ਅਰੇ ਅੱਖ ਬੰਦ ਕਰ ਕੇ ਲੈ ਆਉ ਉਸਨੂੰ ਆਪਣੇ ਘਰ । ਤੁਸੀਂ ਵੀ ਕੀ ਯਾਦ ਕਰੋਗੇ ਮੇਰੀ ਸਲਾਹ ।
    ਅਰੇ ਆਂਖ ਬਂਦ ਕਰ ਬੇਰ ਲਯਾਔ ਓਕਂ ਅਪਂਣ ਘਰ । ਤੁਮ ਲੈ ਕੇ ਯਾਦ ਕਰਲਾ ਮੇਰਿ ਰਾਯ ।
  • ਹਰੀਸ਼ - ਬਸ ਇਹੋ ਸਲਾਹ ਲੈਣੀ ਸੀ ਤੁਹਾਡੀ ਕਿਉਂਕਿ ਤੁਹਾਨੂੰ ਉਹਣਾ ਬਾਰੇ ਸਭ ਕੁਝ ਪਤਾ ਹੈ ।
    ਬਸ ਇਤੁਕੈ ਤਾਯ ਜਾਂਣਣਿ ਛਿ ਤੁਮਰਿ ਕਿਲੈਕਿ ਤੁਮਨਕਂ ਉਨਾਰ ਬਾਰ ਮੇਂ ਸਬ ਮਾਲੁਮ ਛ ।
  • ਪਾਂਡੇ ਜੀ - ਕਦੋਂ ਗੱਲ ਕਰ ਰਹੇ ਹੋ ਉਹਣਾਂ ਨਾਲ ? ਛੇਤੀ ਕਰਿ ਕਿਤੇ ਗੱਲ ਹੱਥਾਂ ਵਹੋਂ ਨਿਕਲ ਗਈ ਤਾਂ ਵੇਖਦੇ ਰਹੋਗੇ ।
    ਕਬ ਬਾਤ ਕਰਣੌ ਛਾ ਓਨਨਧਂ ? ਜਲਦਿ ਕਰੌ ਕੇਂ ਹਾਤ ਬੈ ਮੁਚਿ ਗਈ ਤਾ ਚਾਯਯੈ ਰੌਲਾ ।
  • ਹਰੀਸ਼ - ਅਰੇ ਅਸੀਂ ਕੀ ਗੱਲ ਕਰਾਂਗੇ । ਤੁਸੀ ਨਾਲ ਚੱਲੋਗੇ ਅਤੇ ਤੁਸੀਂ ਹੀ ਗੱਲ ਪੱਕੀ ਕਰੋਗੇ ਬਸ ।
    ਅਰੇ ਬਾਤ ਹਮ ਕੇ ਕਰੂਂਨ । ਤੁਨ ਦਗਾੜ ਹਿਟਲਾ ਔਰ ਤੁਮੈ ਬਾਤ ਪੱਕੀ ਕਰਲਾ ਬਸ ।
  • ਪਾਂਡੇ ਜੀ - ਤਾਂ ਫਿਰ ਕਦੋਂ ਚੱਲਣਾ ਹੈ । ਤਿਆਰੀ ਵੀ ਤਾਂ ਕਰਨੀ ਪਵੇਗੀ ਉਹਣਾਂ ਕੋਲ ਜਾਣ ਦੀ ।
    ਤੋ ਬਤਾ ਕਬ ਹਿਟਣ ਛ । ਤਯਾਰੀ ਲੈ ਕ ਕਰਣ ਪਡੈਲਿ ਉਨਾਰ ਯਾਂ ਜਾਂਣੈਕਿ ।
  • ਹਰੀਸ਼ - ਤਾਂ ਫਿਰ ਕੱਲ ਹੀ ਚੱਲਦੇ ਹਾਂ । ਸਾਡੇ ਕੋਲ ਗੱਡੀ ਹੈ, ਚੰਦਨ ਨੂੰ ਵੀ ਨਾਲ ਹੀ ਲੈ ਜਾਂਦੇ ਹਾਂ, ਉਹ ਵੀ ਦੇਖ ਲਵੇਗਾ।
    ਪੈ ਭੋਵੈ ਹਿਟਨੂੱ । ਗਾੜਿ ਛੁਈ ਪਂਣ ਪਾਸ ਚੰਦਨ ਕਂ ਲੈ ਲਿਜੂਂਨ, ਦੇਖ ਲਯੁਲ ਓਲੈ ।
  • ਪਾਂਡੇ ਜੀ - ਠੀਕ ਹੈ ਕਲ ਚਲਦੇ ਹਾਂ, ਮੈਂ ਤਿਆਰ ਰਵਾਂਗਾ । ਸਵੇਰੇ ਹੀ ਤੁਰ ਪਵਾਂਗੇ ।
    ਠੀਕ ਛ ਭੋਵੈ ਹਿਟਨੂੱ, ਮੈਂ ਤਯਾਰ ਰੂਂਨ । ਰੱਤੈਇ ਨਿਕਲ ਜੂਂਨ ਠਂਡ ਠਂਡ ਮੇਂ ਕਸ ।
  • ਹਰੀਸ਼ - ਠੀਕ ਹੈ ਪੱਕਾ ਰਿਹਾ । ਮੈਂ ਕਲ ਸਵੇਰੇ ਹੀ ਆ ਜਾਂਵਾਂਗਾ ਗੱਡੀ ਲੈ ਕੇ ਇੱਥੇ ਹੀ । ਹੁਣ ਮੈਂ ਚਲਦਾ ਹਾਂ ।
    ਠੀਕ ਛ ਪੱਕ ਰੈ । ਮੈਂ ਭੋ ਰੱਤੈਇ ਏ ਜੂਂਨ ਗਾੜਿ ਲਿਬੇਰ ਯੇਂ । ਅਬ ਹਿਟਨੂਂ ਏਲ ।